ਹੇਠ ਲਿਖੀਆਂ ਕਾਵਿ-- ਸਤਰਾਂ ਦੀ ਵਿਆਖਿਆ :-
ਅਸੀਂ ਹਾਂ ਨੰਨ੍ਹੇ ਫੁੱਲ ਗੁਲਾਬੀ ,
ਮਾਂ ਬੋਲੀ ਸਾਡੀ ਪੰਜਾਬੀ ,
ਹਰ ਵੇਲੇ ਜੱਸ ਇਹਦਾ ਗਾਈਏ ,
ਜੱਗ ਵਿੱਚ ਇਸਦਾ ਮਂ ਮਾਣ ਵਧਾਈਏ।
ਵਿਆਖਿਆ -ਅਸੀਂ ਫੁੱਲਾਂ ਵਾਂਗ ਖਿੜੇ ਛੋਟੇ -ਛੋਟੇ ਬੱਚੇ ਹਾਂ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਗੁਣ ਗਾਕੇ ਇਸ ਦਾ ਸਤਿਕਾਰ ਵਧਾਉਣਾ ਚਾਹੀਦਾ ਹੈ।
ਮਾਂ ਬੋਲੀ ਵਿੱਚ ਦਾਦੀ ਗਾਉਂਦੀ ,
ਰਾਤੀਂ ਸਾਨੂੰ ਬਾਤ ਸੁਣਾਉਂਦੀ ,
ਬਾਤਾਂ ਸੁਣਦੇ ਅੱਖ ਨਾ ਲਾਈਏ ,
ਜੱਗ ਵਿੱਚ ਇਸਦਾ ਮਾਣ ਵਧਾਈਏ।
ਵਿਆਖਿਆ :-ਸਾਨੂੰ ਸਾਡੀ ਦਾਦੀ ਮਾਂ ਰਾਤ ਨੂੰ ਪੰਜਾਬੀ ਵਿੱਚ ਬਾਤਾਂ ਅਤੇ ਕਹਾਣੀਆਂ ਸੁਣਾਉਂਦੀ ਹੈ ਅਤੇ ਬਾਤਾਂ ਸੁਣਦੇ ਸਮੇਂ ਸਾਨੂੰ ਬਿਲਕੁਲ ਨੀਂਦ ਨਹੀਂ ਆਉਂਦੀ ਸਾਨੂੰ ਦੁਨੀਆਂ ਵਿੱਚ ਵਿੱਚ ਆਪਣੀ ਮਾਂ ਬੋਲੀ ਦਾ ਮਾਣ ਵਧਾਉਣਾ ਚਾਹੀਦਾ ਹੈ।
ਮਾਂ ਬੋਲੀ ਜਿੰਦ ਜਾਨ ਅਸਾਡੀ ,
ਇਹ ਪੰਜਾਬੀ ਸ਼ਾਨ ਅਸਾਡੀ ,
ਇਸ ਤੋਂ ਜਿੰਦੜੀ ਘੋਲ਼ ਘੋਮਾਈਏ ,
ਜੱਗ ਵਿੱਚ ਇਸਦਾ ਮਾਣ ਵਧਾਈਏ।
ਵਿਆਖਿਆ :-ਸਾਡੀ ਮਾਂ ਬੋਲੀ ਪੰਜਾਬੀ ਸਾਡੀ ਜਾਨ ਅਤੇ ਸ਼ਾਨ ਹੈ ,ਇਸ ਤੋਂ ਅਸੀਂ ਆਪਣੀ ਜ਼ਿੰਦਗੀ ਵਾਰ ਕੇ ਅਸੀਂ ਆਪਣੀ ਮਾਂ ਬੋਲੀ ਦਾ ਮਾਣ ਵਧਾਉਣਾ ਚਾਹੀਦਾ ਹੈ।
ਇਹਦੇ ਵਿੱਚ ਮਾਂ ਦੇਵੇ ਲੋਰੀ ,
ਇਹ ਹੈ ਮਿੱਠੀ ਦੁੱਧ ਕਟੋਰੀ ,
ਸੁਣ ਕੇ ਗੂੜੀ ਨੀਂਦ ਸੌਂ ਜਾਈਏ,
ਜੱਗ ਵਿੱਚ ਇਸ ਦਾ ਮਾਣ ਵਧਾਈਏ।
ਵਿਆਖਿਆ :- ਮੇਰੀ ਮਾਂ ਮੈਨੂੰ ਰਾਤ ਨੂੰ ਦੁੱਧ ਨਾਲੋਂ ਮਿੱਠੀਆਂ ਲੋਰੀਆਂ ਦੇ ਕੇ ਸੁਲਾਉਂਦੀ ਹੈ ਸਾਨੂੰ ਜੱਗ ਵਿੱਚ ਆਪਣੀ ਮਾਂ ਬੋਲੀ ਦਾ ਮਾਣ ਵਧਾਉਣਾ ਚਾਹੀਦਾ ਹੈ।
ਮਾਂ ਬੋਲੀ ਸਾਨੂੰ ਜਾਨੋਂ ਪਿਆਰੀ ,
ਇਹਨੇ ਪੁਸਤਕ ਮੇਰੀ ਸ਼ਿੰਗਾਰੀ ,
ਮਾਂ ਬੋਲੀ ਵਿੱਚ ਕਵਿਤਾ ਗਾਈਏ,
ਜੱਗ ਵਿੱਚ ਇਸ ਦਾ ਮਾਣ ਵਧਾਈਏ।
ਵਿਆਖਿਆ :ਮਾਂ ਬੋਲੀ ਸਾਨੂੰ ਆਪਣੀ ਜਾਨ ਤੋਂ ਪਿਆਰੀ ਹੈ ,ਮਾਂ ਬੋਲੀ ਨੇ ਆਪਣੇ ਸੁਹਣੇ -ਸੁਹਣੇ ਅੱਖਰਾਂ ਨਾਲ ਮੇਰੀ ਕਿਤਾਬ ਨੂੰ ਸਜਾਇਆ ਹੈ। ਅਸੀਂ ਪੰਜਾਬੀ ਵਿਚ ਕਵਿਤਾ ਗਾਕੇ ਆਪਣੀ ਮਾਂ ਬੋਲੀ ਦਾ ਮਾਣ ਵਧਾ ਸਕਦੇ ਹਾਂ।