CLASS-V
SUB. - Punjabi
Topic- ਪਾਠ -1 ਮੇਰੀ ਨਾਨੀ
ਉਦੇਸ਼ - ਵਿਦਿਆਰਥੀਆਂ ਨੂੰ ਆਪਣੀ ਨਾਨੀ ਬਾਰੇ ਦੱਸਣਾ -
ਨਾਨੀ ਦੇ ਲਾਡ ਪਿਆਰ ਬਾਰੇ ਦੱਸਣਾ
ਨਾਨੀ ਦੇ ਜੀਵਨ ਦੇ ਤਜਰਬਿਆਂ ਬਾਰੇ
ਅਧਿਆਪਨ ਵਿਧੀ - ਬੱਚਿਆਂ ਨੂੰ ਪਹਿਲਾਂ
ਕਵਿਤਾ ਲੈਅ ਬੱਧ ਤਰੀਕੇ ਨਾਲ ਪੜ੍ਹ ਕੇ ਸੁਣਾਈ ਜਾਵੇਗੀ ਤਾਂ ਜੋ
ਬੱਚਿਆਂ ਦੀ ਕਵਿਤਾ ਵਿੱਚ ਦਿਲਚਪਸੀ ਪੈਦਾ ਹੋਵੇ | ਇਸ ਤੋਂ ਬਾਦ ਬੱਚਿਆਂ
ਨੂੰ ਕਵਿਤਾ ਦੇ ਭਾਵ ਅਰਥ ਦੱਸੇ ਜਾਣਗੇ | ਕਵਿਤਾ ਵਿਚ ਆਏ ਨਵੇਂ ਔਖੇ
ਸ਼ਬਦਾਂ ਦੇ ਅਰਥ ਦੱਸੇ ਜਾਣਗੇ | ਕਵਿਤਾ ਦਾ ਕੇਂਦਰੀ ਭਾਵ ਦੱਸਦੇ ਹੋਏ
ਬੱਚਿਆਂ ਨੂੰ ਬੱਚਿਆਂ ਨੂੰ ਨਾਨੀ ਦੇ ਲਾਡ ਪਿਆਰ ਬਾਰੇ ਦੱਸਣਾ ਕਿ ਨਾਨੀ ਆਪਣੇ ਦੋਹਤੇ ਦੋਹੇ ਨੂੰ ਲੋਰੀਆਂ ਸੁਣਾਉਂਦੀ ਹੈ , ਅਲੱਗ -ਅਲੱਗ ਖਾਣੇ ਖਵਾਉਂਦੀ ਹੈ ਹਰ ਤਰ੍ਹਾਂ ਦੇ ਸ਼ੋਕ ਪੂਰੇ ਕਰਦੀ ਹੈ | ਇਸ ਤੋਂ ਬਾਅਦ ਬੱਚਿਆਂ ਕੋਲੋਂ ਕਵਿਤਾ ਲੈਅ ਬੱਧ
ਤਰੀਕੇ ਨਾਲ ਸੁਣੀ ਜਾਵੇਗੀ |
ਬੱਚਿਆਂ ਨੂੰ ਕਵਿਤਾ ਦੇ ਪ੍ਰਸ਼ਨ ਉੱਤਰ ਕਾਪੀਆਂ ਤੇ ਲਿਖਣ ਲਈ ਕਿਹਾ ਜਾਵੇਗਾ | ਕਵਿਤਾ ਦਾ ਸਾਰ ਕਾਪੀਆਂ ਤੇ ਲਿਖਵਾਇਆ ਜਾਵੇਗਾ |
ਸਹਾਇਕ ਸਮੱਗਰੀ - ਪਾਠ ਪੁਸਤਕ , ਬਲੈਕ ਬੋਰਡ
ਮੁਲਾਂਕਣ - ਬੱਚਿਆਂ ਕੋਲੋਂ ਕਵਿਤਾ ਨਾਲ ਸੰਬੰਧਤ ਪ੍ਰਸ਼ਨ ਪੁੱਛੇ ਜਾਣਗੇ ਜਿਵੇਂ -
ਨਾਨਕ ਘਰ ਕੇਹੜਾ ਹੁੰਦਾ ਗਈ |
ਤੁਸੀਂ ਨਾਨਕੇ ਕਦੋਂ ਜਾਂਦੇ ਹੋ \
ਨਾਨੀ ਕੋਲੋਂ ਕਿਹੜੀਆਂ ਗੱਲਾਂ ਸੁਨਣ ਦਾ ਮੌਕਾ ਮਿਲਦਾ ਹੈ
ਨਾਨੀ ਦੇ ਤਜਰਬਿਆਂ ਤੋਂ ਸਾਨੂ ਕੀ ਸਿੱਖਣ ਨੂੰ ਮਿਲਦਾ ਘਰ ਦਾ ਕੰਮ - ਬੱਚਿਆਂ ਨੂੰ ਕਵਿਤਾ ਦੇ ਪ੍ਰਸ਼ਨ ਉੱਤਰ ਅਤੇ ਸਾਰ ਯਾਦ ਕਰਨ ਲਈ ਦਿੱਤਾ ਜਾਵੇਗਾ |