Wednesday, 28 April 2021

ਜਮਾਤ -ਪੰਜਵੀਂ      ਪਾਠ -2  

ਅਭਿਆਸ 

I.  ਹੇਠਾਂ ਲਿਖੇ ਸ਼ਬਦਾਂ  ਦਾ ਸਹੀ ਅਰਥਾਂ ਨਾਲ ਮਿਲਾਨ ਕਰੋ  |    ਅਸਾਈਨਮੈਂਟ 

1.ਰੁੱਖ -                      ਰੁੱਖਾ  

2.ਸਮਾਨਤਾ -              ਕੋਸ਼ਿਸ਼ 

3.ਕੌੜਾ -                     ਵਿਵਹਾਰ 

4.ਯਤਨ  -                  ਦਰੱਖਤ 

5. ਵਰਤਾਓ -               ਇੱਕੋ ਜਿਹੇ ਗੁਣ 

6.ਵੀਰਾ   -                   ਜਵਾਬ 

7.ਉੱਤਰ -                     ਭਰਾ 

II.ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ |

1.ਕਾਂ ਅਤੇ ਕੋਇਲ ਵਿੱਚ ਕੀ ਸਮਾਨਤਾ ਹੈ ?

2.ਇਸ ਕਹਾਣੀ (ਕਾਂ ਅਤੇ ਕੋਇਲ ) ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?


1.ਦਰੱਖਤ 

2.ਇੱਕੋ ਜਿਹੇ ਗੁਣ 

3.ਰੁੱਖਾ

4.ਕੋਸ਼ਿਸ਼ 

5.ਵਿਵਹਾਰ 

6.ਭਰਾ 

7.ਜਵਾਬ 

 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ :-

1.ਕਾਂ ਅਤੇ ਕੋਇਲ ਦੋਵੇਂ ਕਿਹੜੇ  ਰੰਗ ਦੇ ਹੁੰਦੇ ਹਨ |

2.ਇਸ ਕਹਾਣੀ  ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕੇ ਕਿ  ਸਾਨੂੰ ਸਾਰਿਆਂ  ਨਾਲ ਮਿੱਠੇ ਬੋਲ ਬੋਲਣੇ ਚਾਹੀਦੇ ਹਨ |

ਕੌੜਾ ਸ਼ਬਦ ਦਾ ਅਰਥ ਲਿਖੋ। 

ਮਿੱਠਾ   ਰੁੱਖਾ     ਰੁੱਖ 

ਲੋਕ ਕੋਇਲ ਨੂੰ ਢੀਮਾਂ ਮਾਰਦੇ ਸਨ। 

ਸਹੀ ਗ਼ਲਤ ਪਤਾ ਨਹੀ 




Thursday, 22 April 2021

lesson-4

 I.ਬਹੁ-ਵਿਕਲਪੀ ਪ੍ਰਸ਼ਨ 

1.ਬੱਚੇ ________ ਵਿੱਚ ਨਹਾਉਂਦੇ ਹਨ  |

    ਨਹਿਰ       ਮੀਂਹ         ਟੱਬ 

2.ਬੱਚੇ ਕਾਗਜ਼ ਦਾ ਕੀ ਬਣਾਉਂਦੇ ਹਨ?

    ਕਿਸ਼ਤੀ      ਜਹਾਜ਼    ਪਤੰਗ 

3.ਕਿਹੋ -ਜਿਹੀ ਘਟਾ ਛਾਈ ਹੋਈ ਹੈ ? 

  ਚਿੱਟੀ           ਕਾਲੀ      ਘਨਘੋਰ 

4.ਠੰਢੀ  ਤਾਜ਼ੀ  ________ ਵੀ ਖਾਈਏ। 

    ਕੁਲਫ਼ੀ          ਹਵਾ      ਰੋਟੀ 

5.ਘਨਘੋਰ ਸ਼ਬਦ ਦਾ ਅਰਥ ਚੁਣੋ। 

  ਸੰਘਣਾ        ਘਟਾ        ਮੀਂਹ 

6.ਕਵੀ ਕਿਸ ਉਮਰ ਦਾ ਨਜ਼ਾਰਾ ਲੈਣ ਲਈ ਕਹਿੰਦਾ ਹੈ ?

ਜਵਾਨੀ ਦਾ       ਬੁਢਾਪੇ ਦਾ       ਬਚਪਨ ਦਾ 

7.ਕਵਿਤਾ ਵਿੱਚ ਕਿਹੜੀ ਖੇਡ ਰਚਾਉਣ ਲਈ ਕਿਹਾ ਗਿਆ ਹੈ ?

ਪਿਆਰ ਵਧਾਉਣ ਵਾਲੀ      ਲੜਾਉਣ ਵਾਲੀ      ਭੇਦ -ਭਾਵ ਕਰਨ ਵਾਲੀ 

8. ਕਾਵਿ -ਸਤਰ ਪੂਰੀ ਕਰੋ :-

  ਤਪਿਆ ਤਨ ਵੀ ਜਾਊ ਠਰ ,

 ਨਾਲੇ _______________ |

9.' ਜ਼ੋਰ ' ਸ਼ਬਦ ਦੇ  ਸਮਾਨ ਲੈਅ ਵਾਲੇ  ਦੋ ਸ਼ਬਦ ਲਿਖੋ :-

  i) _________ ii) _________

10.' ਲਿਆਈਏ ' ਸ਼ਬਦ ਦੇ ਸਮਾਨ ਲੈਅ ਵਾਲੇ ਦੋ ਸ਼ਬਦ ਲਿਖੋ :-

  i) ________   ii) __________

ਆਓ !ਮੀਂਹ ਦੇ ਵਿੱਚ ਨਹਾਈਏ 


Wednesday, 21 April 2021

ANSWER ASSI.-2

I. ਖ਼ਾਲੀ ਥਾਵਾਂ ਭਰੋ - ( ਉੱਤਰ )

1.ਹਲ਼ 

2.ਚੁੰਨੀਆਂ 

3.ਔਜ਼ਾਰ 

4.ਤਰਖਾਣ

II.ਪ੍ਰਸ਼ਨਾਂ ਦੇ ਉੱਤਰ :- 

1.ਕਿਸਾਨ ਸਾਡੇ ਵਾਸਤੇ  ਅੰਨ ਉਗਾਉਂਦਾ ਹੈ। 

2. ਘੁਮਿਆਰ ਮਿੱਟੀ ਦੇ ਭਾਂਡੇ ,ਗਮਲੇ, ਦੀਵੇ ਤੇ ਸੁਰਾਹੀਆਂ ਬਣਾਉਂਦਾ ਹੈ। 

III.  ਇੱਕ -ਵਚਨ ਨੂੰ ਬਹੁ -ਵਚਨਾਂ ਵਿੱਚ ਬਦਲੋ :-

1.ਪੱਗਾਂ 

2.ਖੇਤਾਂ 

3.ਲੋਕਾਂ 

4.ਔਜ਼ਾਰਾਂ   

 

ANSWER LESSON-3

I.ਬਹੁ -ਵਿਕਲਪੀ ਪ੍ਰਸ਼ਨਾਂ ਦੇ ਉੱਤਰ  

 1.ਕਿਰਤੀ 

2.ਕਿਸਾਨ 

3.ਅੰਤਾਂ ਦਾ ਮੋਹ 

4.ਤਰਖਾਣ 

5. ਸੰਦ 

6. ਲੂਹੇ ਨੂੰ 

7. ਠੰਢਾ  

8.ਕਿਸਾਨ

II. ਮਿਲਾਨ ਕਰੋ :- (ਉੱਤਰ )

1.ਮਿੱਟੀ ਦੇ ਭਾਂਡੇ ਬਣਾਉਣ ਵਾਲਾ 

2.ਚੁੰਨੀਆਂ ,ਪੱਗਾਂ ਰੰਗਣ ਵਾਲਾ 

3.ਚਿੱਤਰ ਬਣਾਉਣ ਵਾਲਾ 

4.ਜਿਸ ਵਿੱਚ ਪਾਣੀ ਠੰਢਾ ਰਹਿੰਦਾ ਹੈ 

LESSON-3 ASSI.-2

I. ਖ਼ਾਲੀ ਥਾਵਾਂ ਭਰੋ :-

ਤਰਖਾਣ , ਔਜ਼ਾਰ , ਚੁੰਨੀਆਂ ਅਤੇ ਪੱਗਾਂ , ਹਲ਼ 

1.ਕਿਸਾਨ ਖੇਤਾਂ ਵਿੱਚ _______ ਵਾਹੁੰਦਾ ਹੈ। 

 2. ਲਲਾਰੀ ______ ਰੰਗਦਾ ਹੈ। 

3.ਲੋਹੇ ਨੂੰ ਕੁੱਟ ਕੇ _______ਬਣਾਉਣ ਵਾਲੇ ਨੂੰ ਲੁਹਾਰ ਆਖਦੇ ਹਨ। 

4.ਸਾਡੇ ਘਰਾਂ ਦੇ ਬੂਹੇ -ਬਾਰੀਆਂ ________ ਬਣਾਉਂਦਾ ਹੈ।  

II.ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ -

1. ਕਿਸਾਨ ਸਾਡੇ ਲਈ ਕੀ ਕਰਦਾ ਹੈ ?

2.ਘੁਮਿਆਰ ਕੀ ਬਣਾਉਂਦਾ ਹੈ ?

III.ਇੱਕ -ਵਚਨ ਨੂੰ ਬਹੁ -ਵਚਨਾਂ ਵਿੱਚ ਬਦਲੋ :-

1.ਪੱਗ 

2. ਖੇਤ 

3.ਲੋਕ 

4.ਔਜ਼ਾਰ 

Tuesday, 13 April 2021

lesson-2 class-v

 ਕਾਂ ਅਤੇ ਕੋਇਲ 

ਬਹੁ -ਵਿਕਲਪੀ ਪ੍ਰਸ਼ਨ 

1. ਰੁੱਖ ਉੱਤੇ ਕੌਣ ਬੈਠਾ ਸੀ ?

   ਕਾਂ        ਕੋਇਲ        ਦੋਵੇਂ ਹੀ 

2.ਮਿੱਠਾ ਬੋਲਣਾ ਕੀ ਮੰਨਿਆ ਜਾਂਦਾ ?

   ਆਦਤ     ਔਗੁਣ          ਉੱਤਮ ਗੁਣ  

3.ਲੋਕ ਕਿਸ ਨੂੰ  ਪਿਆਰ ਕਰਦੇ ਹਨ ?

ਮਿੱਠਾ ਬੋਲਣ ਵਾਲੇ ਨੂੰ         ਹਰ ਕਿਸੇ ਨੂੰ   ਕੌੜਾ ਬੋਲਣ ਵਾਲੇ ਨੂੰ 

4,ਕਾਂ ਨੇ ਕਿਸ ਤੋਂ ਸਵਾਲ ਪੁੱਛਿਆ ?

ਹੰਸ         ਕੋਇਲ         ਦੋਵਾਂ ਕੋਲੋਂ    

5.ਕੋਇਲ ਦੀ ਬੋਲੀ ਕਿਹੋ - ਜਿਹੀ ਹੈ ?     III.

ਕੌੜੀ         ਮਿੱਠੀ          ਪਤਾ ਨਹੀਂ 

6'.ਪਿਆਰ ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ |

ਮੋਹ           ਸਤਿਕਾਰ        ਨਫ਼ਰਤ 

7.ਕਾਂ ਨੂੰ ਲੋਕ ਕੀ ਮਾਰਦੇ ਹਨ ?

ਢੀਮਾਂ           ਵੱਟੇ           ਦੋਵੇਂ ਹੀ 

ਮਿਲਾਨ ਕਰੋ |

1.ਫਰਕ                         ਗੋਰਾ 

2.ਕਾਹਲੀ                    ਵਧੀਆ 

3.ਕਾਲਾ                       ਅੰਤਰ                   

4.ਉਤੱਮ                       ਤੇਜ਼ੀ 


1.ਦੋਵੇਂ ਹੀ 

2.ਉਤੱਮ ਗੁਣ 

3.ਮਿੱਠਾ ਬੋਲਣ ਵਾਲੇ ਨੂੰ 

4.ਕੋਇਲ 

5.ਮਿੱਠੀ 

6.ਨਫ਼ਰਤ 

7.ਦੋਵੇਂ ਹੀ 

ਮਿਲਾਨ ਕਰੋ |

1.ਅੰਤਰ 

2.ਤੇਜ਼ੀ 

3.ਗੋਰਾ 

4.ਵਧੀਆ 

ਕਾਲੇ ਗੋਰੇ ਹਰੇ 

Tuesday, 6 April 2021

lesson-1

ਹੇਠ  ਲਿਖੀਆਂ ਕਾਵਿ-- ਸਤਰਾਂ ਦੀ ਵਿਆਖਿਆ :-

 ਅਸੀਂ ਹਾਂ ਨੰਨ੍ਹੇ ਫੁੱਲ ਗੁਲਾਬੀ ,

ਮਾਂ ਬੋਲੀ ਸਾਡੀ ਪੰਜਾਬੀ ,

ਹਰ ਵੇਲੇ ਜੱਸ ਇਹਦਾ ਗਾਈਏ ,

ਜੱਗ ਵਿੱਚ ਇਸਦਾ ਮਂ ਮਾਣ ਵਧਾਈਏ। 

ਵਿਆਖਿਆ -ਅਸੀਂ ਫੁੱਲਾਂ ਵਾਂਗ ਖਿੜੇ ਛੋਟੇ -ਛੋਟੇ ਬੱਚੇ ਹਾਂ ਅਸੀਂ ਆਪਣੀ ਮਾਂ ਬੋਲੀ ਪੰਜਾਬੀ  ਦੇ ਗੁਣ ਗਾਕੇ ਇਸ ਦਾ ਸਤਿਕਾਰ ਵਧਾਉਣਾ  ਚਾਹੀਦਾ  ਹੈ। 

ਮਾਂ ਬੋਲੀ ਵਿੱਚ ਦਾਦੀ ਗਾਉਂਦੀ ,

ਰਾਤੀਂ ਸਾਨੂੰ ਬਾਤ ਸੁਣਾਉਂਦੀ ,

ਬਾਤਾਂ ਸੁਣਦੇ ਅੱਖ ਨਾ ਲਾਈਏ ,

ਜੱਗ ਵਿੱਚ ਇਸਦਾ ਮਾਣ ਵਧਾਈਏ। 

ਵਿਆਖਿਆ :-ਸਾਨੂੰ ਸਾਡੀ ਦਾਦੀ ਮਾਂ ਰਾਤ ਨੂੰ  ਪੰਜਾਬੀ ਵਿੱਚ ਬਾਤਾਂ ਅਤੇ ਕਹਾਣੀਆਂ ਸੁਣਾਉਂਦੀ ਹੈ ਅਤੇ  ਬਾਤਾਂ ਸੁਣਦੇ ਸਮੇਂ ਸਾਨੂੰ ਬਿਲਕੁਲ ਨੀਂਦ ਨਹੀਂ ਆਉਂਦੀ ਸਾਨੂੰ ਦੁਨੀਆਂ ਵਿੱਚ ਵਿੱਚ ਆਪਣੀ ਮਾਂ ਬੋਲੀ ਦਾ ਮਾਣ ਵਧਾਉਣਾ ਚਾਹੀਦਾ ਹੈ। 

ਮਾਂ ਬੋਲੀ ਜਿੰਦ ਜਾਨ ਅਸਾਡੀ ,

ਇਹ ਪੰਜਾਬੀ ਸ਼ਾਨ ਅਸਾਡੀ ,

ਇਸ ਤੋਂ ਜਿੰਦੜੀ ਘੋਲ਼ ਘੋਮਾਈਏ ,

ਜੱਗ ਵਿੱਚ ਇਸਦਾ ਮਾਣ ਵਧਾਈਏ। 

ਵਿਆਖਿਆ :-ਸਾਡੀ ਮਾਂ ਬੋਲੀ ਪੰਜਾਬੀ ਸਾਡੀ ਜਾਨ ਅਤੇ ਸ਼ਾਨ ਹੈ ,ਇਸ ਤੋਂ ਅਸੀਂ ਆਪਣੀ ਜ਼ਿੰਦਗੀ ਵਾਰ ਕੇ ਅਸੀਂ ਆਪਣੀ ਮਾਂ ਬੋਲੀ ਦਾ ਮਾਣ ਵਧਾਉਣਾ  ਚਾਹੀਦਾ ਹੈ। 

ਇਹਦੇ ਵਿੱਚ ਮਾਂ ਦੇਵੇ ਲੋਰੀ ,

ਇਹ ਹੈ ਮਿੱਠੀ ਦੁੱਧ ਕਟੋਰੀ , 

ਸੁਣ ਕੇ ਗੂੜੀ ਨੀਂਦ ਸੌਂ ਜਾਈਏ,

ਜੱਗ ਵਿੱਚ ਇਸ ਦਾ ਮਾਣ ਵਧਾਈਏ। 

ਵਿਆਖਿਆ :- ਮੇਰੀ ਮਾਂ ਮੈਨੂੰ ਰਾਤ ਨੂੰ ਦੁੱਧ ਨਾਲੋਂ ਮਿੱਠੀਆਂ ਲੋਰੀਆਂ ਦੇ ਕੇ ਸੁਲਾਉਂਦੀ ਹੈ ਸਾਨੂੰ ਜੱਗ ਵਿੱਚ ਆਪਣੀ ਮਾਂ ਬੋਲੀ ਦਾ ਮਾਣ ਵਧਾਉਣਾ ਚਾਹੀਦਾ ਹੈ। 

ਮਾਂ ਬੋਲੀ ਸਾਨੂੰ ਜਾਨੋਂ ਪਿਆਰੀ ,

ਇਹਨੇ ਪੁਸਤਕ ਮੇਰੀ ਸ਼ਿੰਗਾਰੀ ,

ਮਾਂ ਬੋਲੀ ਵਿੱਚ ਕਵਿਤਾ  ਗਾਈਏ,

ਜੱਗ ਵਿੱਚ ਇਸ ਦਾ ਮਾਣ ਵਧਾਈਏ। 

ਵਿਆਖਿਆ :ਮਾਂ ਬੋਲੀ ਸਾਨੂੰ ਆਪਣੀ ਜਾਨ ਤੋਂ ਪਿਆਰੀ ਹੈ ,ਮਾਂ  ਬੋਲੀ ਨੇ ਆਪਣੇ ਸੁਹਣੇ -ਸੁਹਣੇ ਅੱਖਰਾਂ ਨਾਲ ਮੇਰੀ ਕਿਤਾਬ ਨੂੰ ਸਜਾਇਆ ਹੈ। ਅਸੀਂ ਪੰਜਾਬੀ ਵਿਚ ਕਵਿਤਾ ਗਾਕੇ ਆਪਣੀ ਮਾਂ ਬੋਲੀ ਦਾ ਮਾਣ ਵਧਾ ਸਕਦੇ ਹਾਂ। 



 

Friday, 2 April 2021

LESSON-1 (ਮਾਂ ਬੋਲੀ )

 ਜਮਾਤ -ਪੰਜਵੀਂ                      ਪਾਠ -1 (ਮਾਂ ਬੋਲੀ )                                        ਅਸਾਈਨਮੈਂਟ 


I ਬਹੁ ਵਿਕਲਪੀ  ਪ੍ਰਸ਼ਨ 

1.ਸਾਡੀ ਮਾਂ ਬੋਲੀ ਕਿਹੜੀ ਹੈ ?

ਅੰਗਰੇਜ਼ੀ    ਹਿੰਦੀ      ਪੰਜਾਬੀ 

2.ਮਾਂ ਬੋਲੀ ਨੇ ਕਿਸ ਨੂੰ ਸ਼ਿੰਗਾਰਿਆਂ ਹੈ ?

ਘਰ ਨੂੰ          ਪੁਸਤਕ ਨੂੰ          ਕਾਪੀ ਨੂੰ 

3.ਮਾਂ ਬੋਲੀ ਵਿੱਚ ਕੌਣ ਗਾਉਂਦਾ ਹੈ ?

 ਮਾਂ  ਦਾਦਾ  ਦਾਦੀ 

4.ਸੁਣ ਕੇ ______ ਨੀਂਦ ਸੌਂ ਜਾਈਏ। 

ਕੱਚੀ  ਪੱਕੀ  ਗੂੜ੍ਹੀ 

5.ਕਟੋਰੀ ਸ਼ਬਦ ਦਾ ਅਰਥ ਕੀ ਹੈ?

ਪਤੀਲਾ  ਕੌਲਾ  ਕੌਲੀ 

6.ਪਿਆਰੀ ਦਾ ਲੈਆਤਮਕ ਸ਼ਬਦ ਚੁਣੋ -

ਨਿਆਰੀ  ਸ਼ਿੰਗਾਰੀ  ਦੋਵੇਂ ਹੀ 

7.ਰਾਤ ਸ਼ਬਦ ਦਾ ਬਹੁ ਵਚਨ ਚੁਣੋ -

ਰਾਤੇ  ਰਾਤ  ਰਾਤਾਂ 

IIਪ੍ਰਸ਼ਨਾਂ ਦੇ ਉੱਤਰ ਦਿਓ -

1.ਮਾਂ ਵੱਲੋਂ ਸੁਣਾਈ ਜਾਂਦੀ ਲੋਰੀ ਕਿਸ ਵਰਗੀ ਹੈ ?

2.ਮਾਂ ਬੋਲੀ ਲਈ ਸਾਨੂੰ ਕੀ  ਕਰਨਾ ਚਾਹੀਦਾ ਹੈ ?   ਗੂੜ੍ਹੀ 

III.ਕਾਵਿ ਸਤਰਾਂ ਪੂਰੀਆਂ ਕਰੋ। 

ਮਾਂ ਬੋਲੀ ਸਾਨੂੰ ਜਾਨੋਂ ਪਿਆਰੀ ,

______________________|

ਬਹੁ-ਵਿਕਲਪੀ ਪ੍ਰਸ਼ਨਾਂ ਦੇ ਉੱਤਰ