Friday, 8 September 2023

ਹੇਠਾਂ ਦਿਤੇ  ਪ੍ਰਸ਼ਨਾਂ ਲਈ ਚਾਰ ਵਿਕਲਪਾ ਦਿਤੇ ਹਨ | ਗ਼ਲਤ ਵਿਕਲਪ ਨੂੰ ਕੱਟ ਦਿਓ |

1.ਬੀਬੇ ਬਾਲ ਹਰ ਰੋਜ਼ ਕੀ ਕਰਦੇ ਹਨ ?\

ਕ)     ਬੁਰਸ਼ ਕਰਦੇ ਹਨ ਖ )  ਸਕੂਲੋ ਛੁੱਟੀ ਮਾਰਦੇ ਹਨ  ਗ ) ਨਹਾਉਂਦੇ ਹਨ  ਘ )ਸਕੂਲ ਜਾਂਦੇ ਹਨ 

2. ਛੋਟੇ ਬੱਚਿਆਂ ਨਾਲ ਬੀਬੇ ਬੱਚੇ  ਕੀ ਕਰਦੇ ਹਨ ?

ਕ)ਲੜਾਈ ਕਰਦੇ ਹਨ  ਖ ) ਮਿਲ ਕੇ ਰਹਿੰਦੇ ਹਨ   ਗ )ਪਿਆਰ ਕਰਦੇ ਹਨ   ਘ ) ਮਿਲ ਕੇ ਖੇਡਦੇ ਹਨ 

ਬਹੁ -ਵਿਕਲਪੀ ਪ੍ਰਸ਼ਨ 

1.ਅੱਖਰ ਨੂੰ ਹੋਰ ਕੀ ਆਖਿਆ ਜਾਂਦਾ ਹੈ ? 

ਕ )  ਲਗਾਂ  ਖ ) ਸ਼ਬਦ  ਗ )   ਵਰਨ  ਘ ) ਲਗਾਖਰ 

2.ਪੰਜਾਬੀ ਵਰਨਮਾਲਾ  ਨੂੰਕਿੰਨੇ  ਵਰਗਾਂ ਵਿੱਚ ਵੰਡਿਆ ਗਿਆ ਹੈ ?

ਕ ) ਚਾਰ       ਖ )  ਦੋ       ਗ ) ਛੇ    ਘ )  ਅੱਠ  

3.ਬੀਬੇ ਬਾਲ ਕਿਸ ਦਾ ਕਹਿਣਾ ਮੰਨਦੇ ਹਨ ?

ਕ )ਛੋਟਿਆਂ ਦਾ  ਖ ) ਦੋਸਤਾਂ ਦਾ  ਗ )  ਵੱਡਿਆਂ ਦਾ  ਘ ) ਕਿਸੇ ਦਾ ਵੀ ਨਹੀਂ 

4.ਪੰਜਾਬੀ ਵਰਨਮਾਲਾ ਵਿੱਚ ਹੁਣ ਕਿੰਨੇ ਅੱਖਰ ਹਨ ?

ਕ )  ਬੱਤੀ  ਖ ) ਪੈਂਤੀ   ਗ ) ਇਕਤਾਲੀ   ਘ )  ਅਠਾਈ 

5. 'ਕਾਹਲ 'ਸ਼ਬਦ ਦਾ ਸਹੀ ਅਰਥ ਲਿਖੋ |

ਕ ) ਜਲਦੀ    ਖ)  ਛੇਤੀ     ਗ )   ਸਮਾਂ     ਘ ) ਕ ਅਤੇ ਖ  ਦੋਵੇਂ 

6.ਸਭ  ਤੋਂ  ਲੰਮੀ ਉਂਗਲ  ਕਿਹੜੀ ਹੁੰਦੀ ਹੈ?

ਕ )   ਵਿਚਕਾਰਲੀ   ਖ )  ਅੰਗੂਠਾ    ਗ )ਚੀਚੀ    ਘ ) ਚੋਥੀ ਉਂਗਲ 

7.ਉਂਗਲ ਆਪਣੀ ਬਹਿਸ ਦਾ ਫੈਂਸਲਾ  ਕਰਾਉਣ ਲਈ ਕਿਸ ਕੋਲ ਗਈਆਂ ?

ਕ) ਜੱਜ ਕੋਲ   ਖ )  ਦਿਮਾਗ਼  ਕੋਲ   ਗ )  ਸਰਪੰਚ ਕੋਲ    ਘ ) ਦਿਲ ਕੋਲ 

8. ਕਿਸ ਨੇ ਕਿਹਾ - ਮੈ ਸਭ ਤੋਂ ਵੱਧ ਪੜਿਆ -ਲਿਖਿਆਂ ਹਨ |

ਕ)ਦਿਮਾਗ ਨੇ  ਖ)  ਚੀਚੀ ਨੇ  ਗ) ਅੰਗੂਠੇ ਨੇ ਘ ) ਵਿਚਕਰਲੀ ਉਂਗਲ ਨੇ

9.ਏਕਤਾ ਵਿੱਚ _________ ਹੈ 

10.ਮੈਂ  ਦੱਸਦੀ ਹਾਂ ਕਿ __________ ਇੱਕ ਹੈ |

ਕ )  ਇਨਸਾਨ   ਖ) ਅਧਿਆਪਕ  ਗ ) ਪਰਮਾਤਮਾ  ਘ ) ਬੱਚੇ 

12ਰਾਜੂ ਇੱਕ ________ ਮੁੰਡਾ ਸੀ |

ਕ)ਸਮਝਦਾਰ   ਖ) ਚੰਗਾ    ਗ ) ਲਾਪਰਵਾਹ  ਘ )ਆਲਸੀ 

13ਰਾਜੂ ਆਪਣੀਆਂ ਚੀਜਾਂ ਨੂੰ _________ ਨਹੀਂ  ਰੱਖਦਾ ਸੀ|

ਕ )ਸਕੂਲੇ     ਖ) ਥਾਂ -ਟਿਕਾਣੇ    ਗ ) ਘਰੇ   ਘ ) ਸੰਭਾਲ ਕੇ 

14ਮਾਮਾ ਜੀ ਰਾਜੂ ਲਈ ______ਲਿਆਏ |

ਕ ) ਘੜੀ   ਖ )ਮੋਬਾਇਲ   ਗ ) ਪੈੱਨ  ਘ )  ਸਾਈਕਲ 

' ਕਾਹਲ'  ਸ਼ਬਦ ਦਾ ਅਰਥ ਲਿਖੋ |

ਕ ) ਜਲਦੀ   ਖ )ਸਾਊ  ਗ ) ਸੰਗ  ਘ ) ਸਮਾਂ 

16 ' ਬੀਬਾ ' ਸ਼ਬਦ ਦਾ ਸਹੀ ਅਰਥ  ਲਿਖੋ

|ਕ ) ਜਲਦੀ   ਖ )ਸਾਊ  ਗ ) ਸੰਗ  ਘ ) ਸਮਾਂ 

17 ' ਚੰਗਾ 'ਦਾ ਵਿਰੋਧੀ ਸ਼ਬਦ ਲਿਖੋ |

ਕ ) ਮਾੜਾ ਖ ) ਨੇੜੇ   ਗ ) ਸੋਹਣਾ  ਘ )  ਪੁਰਾਣਾ 

18.ਪੰਜਾਬੀ ਵਰਨਮਾਲਾ ਵਿਚ ________ ਅੱਖਰ  ਹਨ |

ਕ )  41   ਖ ) 35   ਗ ) 32  ਘ ) 38

19.ਅੱਖਰਾਂ ਨੂੰ ਹੋਰ ਕੀ ਆਖਿਆ ਜਾਂਦਾ ਹੈ ?

ਕ )  ਵਰਨ  ਖ )  ਲਗਾਂ   ਗ ) ਸ਼ਬਦ   ਘ)   ਲਗਾਖਰ )

20.ਜਿਸ ਨੂੰ ਭੁੱਲ  ਜਾਣ ਦੀ ਆਦਤ ਹੋਵੇ |

ਕ ) ਭੁਲੱਕੜ   ਖ ) ਭੋਲਾ  ਗ )  ਨਿਕੰਮਾ   ਘ ) ਭੌਂਦੂ 

ਕ ) ਨਾਲ  ਖ ) ਸਾਊ     ਗ )  ਵਕਤ  ਘ ) ਤਾਲ 

21.ਹਿਸਾਬ ਦੀ ਕਿਤਾਬ _________ ਵਿੱਚੋ ਮਿਲੀ |

ਕ )  ਰਸੋਈ ਘਰ    ਖ ) ਸਟੋਰ   ਗ ) ਗੁਸਲਖ਼ਾਨੇ   ਘ ) ਕਮਰੇ 

ਠੀਕ ਵਾਕਾਂ ਅੱਗੇ ਦਾ ਨਿਸ਼ਾਨ ਅਤੇ ਗ਼ਲਤ ਅੱਗੇ ਦਾ ਨਿਸ਼ਾਨ ਲਗਾਓ |

1.ਰਾਜੂ ਦਾ ਹਿਸਾਬ ਦਾ ਪੇਪਰ ਬਹੁਤ ਚੰਗਾ ਹੋਇਆ   ________

2.ਰਾਜੂ ਦੀ ਲਾਪਰਵਾਹੀ ਤੋਂ ਸਾਰੇ ਪਰਿਵਾਰ ਵਾਲੇ  ਖੁਸ਼ ਸਨ |________

3.ਮਾਮਾ ਜੀ ਰਾਜੂ ਲਈ ਸਾਈਕਲ ਲਿਆਏ  _________

4.ਆਸਾ -ਪਾਸਾ ਦੇਖ ਕੇ ਸੜਕ ਪਾਰ ਕਰਨਾ  _______

5.ਬਿਨਾਂ ਹੈਲਮਟ ਪਾਏ ਸਕੂਟਰ ਚਲਾਉਣਾ  __________

ਮਿਲਾਨ  ਕਰੋ 

ਟਾਈ                   ਸਿਆਹੀ 

ਸੂਈ                     ਚਾਬੀ 

ਕਲਮ                 ਬੈਲਟ 

ਫੁੱਲ                      ਧਾਗਾ 

ਤਾਲਾ                     ਪੱਤੇ 

ਖ਼ਾਲੀ ਥਾਵਾਂ ਭਰੋ |

1.ਪੰਜਾਬੀ ਵਿੱਚ _______ਲਗਾਂ ਹਨ | (ਦਸ / ਅੱਠ )

2.ਪੰਜਾਬੀ ਵਿੱਚ ________ ਲਗਾਖਰ ਹਨ | (ਪੰਜ / ਤਿੰਨ )

ਅੱਖਰ ਦਾ  ਦੂਜਾ ਨਾਮ _____ ਹੈ |   ( ਵਰਨ / ਭਾਸ਼ਾ )

ਬੀਬੇ ਬੱਚੇ ਹਰ ਰੋਜ਼ ______ ਕਰਦੇ ਹਨ | ( ਲੜਾਈ / ਬੁਰਸ਼ )

ਬਜ਼ਾਰ ਜਾਣ ਲਈ ________ਤਿਆਰ ਹੋਏ  ( ਡੈਡੀ /ਮਾਮਾ ਜੀ )

ਪ੍ਰਸ਼ਨ /ਉੱਤਰ ( ਇੱਕ ਲਾਈਨ ਵਿੱਚ ਉੱਤਰ ਦਿਓ )

ਪ੍ਰਸ਼ਨ 1.ਬੀਬਾ ਬਾਲ ਕਿਸਨੂੰ ਕਹਿੰਦੇ ਹਨ ?

ਪ੍ਰਸ਼ਨ 2.ਬੀਬੇ ਬਾਲ ਕਿਸ ਦਾ ਕਹਿਣਾ ਮੰਨਦੇ ਹਨ |

ਪ੍ਰਸ਼ਨ 3.ਰਾਜੂ ਨੂੰ ਹਮੇਸ਼ਾਂ ਕੀ ਸ਼ਿਕਾਇਤ ਰਹਿੰਦੀ ਸੀ ?

ਅਣਡਿੱਠਾ ਪੈਰਾਂ 

ਪ੍ਰਸ਼ਨ  / ਉੱਤਰ 

1. ਬੀਬੇ ਬਾਲ ਦੀਆਂ ਕੋਈ ਦੋ ਚੰਗੀਆਂ  ਗੱਲਾਂ ਦੱਸੋ |

2.ਖਾਣਾ ਖਾਣ ਵੇਲੇ ਬੀਬੇ  ਬਾਲ ਕਿਸ ਗੱਲ ਦਾ ਧਿਆਨ ਰੱਖਦੇ ਹਨ ?

3.ਬਜ਼ਾਰ ਜਾਣ ਲਈ ਮਾਮਾ ਜੀ ਕਿਵੇਂ ਤਿਆਰ ਹੋਏ

4. ਰਾਜੂ ਨੂੰ ਆਪਣੀਆਂ ਚੀਜ਼ਾਂ ਆਸਾਨੀ ਨਾਲ ਕਿਉਂ ਨਹੀਂ ਲੱਭਦੀਆਂ ਸਨ।

5. ਰਾਜੂ ਬਦਲ ਗਿਆ ਪਾਠ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?

6.ਬੇਰੀ ਦੀ ਛਾਂ ਕਿਹੋ ਜਿਹੀ ਹੈ? 

7. ਬੇਰੀ ਕਵਿਤਾ ਕਿਸ ਕਵੀ ਦੀ ਰਚਨਾ ਹੈ |

8.ਬੇਰੀ ਨੂੰ ਉਪਕਾਰੀ ਕਿਉਂ ਕਹਿੰਦਾ ਹੈ?

9. ਚੇਤ ਦੇ ਮਹੀਨੇ ਕਿਹੜੀ ਰੁੱਤ ਹੁੰਦੀ ਹੈ |

ਵਾਕ ਬਣਾਓ 

1.ਬੀਬਾ  

2.ਕਾਹਲ 

3.  ਵਕਤ

4.ਭੁਲੱਕੜ 

5.ਮੱਥਾ ਮਾਰਨਾ

6. ਉਪਕਾਰੀ 

7. ਭਾਲੀ

 ਆਪਣੇ ਮਾਮਾ ਜੀ ਨੂੰ ਉਹਨਾਂ ਵਲੋਂ ਤੋਹਫੇ ਵਿੱਚ ਦਿੱਤੀ ਘੜੀ ਲਈ ਧੰਨਵਾਦ ਕਰਦੇ ਹੋਏ ਇਸ ਚਿੱਠੀ ਨੂੰ ਪੂਰਾ ਕਰੋ |

ਪਿਆਰੇ _________,

ਨਮਸਕਾਰ ,

ਤੁਹਾਡੇ ਵੱਲੋਂ ਦਿੱਤੀ  ਹੋਈ _________ ਮੈਨੂੰ ਬਹੁਤ   _________ਲੱਗੀ |ਤੁਸੀਂ ਮੇਰੇ ਦਿਲ ਦੀ _________ ਪੂਰੀ ਕਰ ਦਿੱਤੀ ਮੈਂ ਇਸ ਨੂੰ ਚੰਗੀ ਤਰ੍ਹਾਂ ਸੰਭਾਲ ਕੇ _______ |

ਤੁਹਾਡਾ  __________,

________________ |

ਲਿੰਗ ਬਦਲੋ 

1.ਮਾਮਾ -

2. ਚਾਚਾ 

3.ਦਾਦਾ 

  ਮੁੱਖ ਅਧਿਆਪਕਾਂ ਨੂੰ ਬਿਮਾਰੀ ਦੀ ਛੁੱਟੀ ਲਈ ਬੇਨਤੀ ਪੱਤਰ

 ਲੂੰਬੜੀ ਅਤੇ ਅੰਗੂਰ ਕਹਾਣੀ ਆਪਣੇ ਸ਼ਬਦਾਂ ਵਿੱਚ ਲਿਖੋ।

 ਟੈਲੀਵਿਜ਼ਨ ਵਿਗਿਆਨ ਦੀ ਇੱਕ ਅਨੋਖੀ ਕਾਢ ਹੈ ਇਹ ਆਮ ਜਾਣਕਾਰੀ ਅਤੇ ਮਨੋਰੰਜਨ ਦਾ ਇਕ ਵਧੀਆ ਸਾਧਨ ਹੈ |ਇਸ ਉੱਪਰ ਚੱਲ ਰਹੇ ਪ੍ਰੋਗਰਾਮ ਅਤੇ ਫਿਲਮਾਂ, ਸਾਡਾ ਖੂਬ ਮਨੋਰੰਜਨ ਕਰਦੀਆਂ ਹਨ। 

 ਟੈਲੀਵਿਜ਼ਨ ਤੇ ਆਉਣ ਵਾਲੀਆਂ ਖਬਰਾਂ ਦਾ ਸਿੱਧਾ ਪ੍ਰਸਾਰਣ ਵੀ ਚਲਦਾ ਹੈ |

 ਵਪਾਰੀ ਲੋਕ ਆਪਣੇ ਮਾਲ ਦੀ ਮਸ਼ਹੂਰੀ ਵਿਗਿਆਪਨ  ਦੇ ਰੂਪ ਵਿੱਚ ਟੈਲੀਵਿਜ਼ਨ ਰਾਹੀਂ ਕਰਦੇ ਹਨ ਟੈਲੀਵਿਜ਼ਨ ਨੂੰ ਲੋੜ ਤੋਂ ਵੱਧ ਦੇਖਣ ਨਾਲ ਸਮੇਂ ਅਤੇ ਅਤੇ ਸਿਹਤ ਦੋਵੇਂ ਖਰਾਬ ਹੁੰਦੇ ਹਨ। ਵਿਦਿਆਰਥੀ ਜੀਵਨ ਵਿਚ ਇਸ ਦਾ ਮਾੜਾ ਅਸਰ  ਦੇਖਣ ਨੂੰ ਮਿਲਦਾ ਹੈ।

ਪ੍ਰਸ਼ਨ 1 ਟੈਲੀਵਿਜ਼ਨ ਕਿਸ ਦੀ ਕਾਢ ਹੈ?  

ਪ੍ਰਸ਼ਨ 2 ਟੈਲੀਵਿਜ਼ਨ ਤੋਂ  ਸਾਡਾ ਮਨੋਰੰਜਨ ਕਿਵੇਂ ਹੁੰਦਾ ਹੈ?

ਪ੍ਰਸ਼ਨ  3 ਵਪਾਰੀ ਲੋਕ ਆਪਣੇ ਵਪਾਰ ਦੀ ਮਸ਼ਹੂਰੀ ਟੈਲੀਵਿਜ਼ਨ ਰਾਹੀਂ ਕਿਵੇਂ ਕਰਦੇ ਹਨ ?

 ਪ੍ਰਸ਼ਨ 4 ਜਰੂਰ ਤੋਂ ਜ਼ਿਆਦਾ ਦੇਖਣ ਨਾਲ ਸਾਡਾ ਕੀ-ਕੀ ਖਰਾਬ ਹੁੰਦਾ ਹੈ?

ਪ੍ਰਸ਼ਨ5. ਵਿਦਿਆਰਥੀ ਜੀਵਨ ਵਿਚ ਟੈਲੀਵਿਜ਼ਨ ਦਾ  ਕਿਹੋ ਜਿਹਾ ਅਸਰ ਹੁੰਦਾ ਹੈ?


No comments:

Post a Comment